ਸੇਵਾ ਦੀਆਂ ਸ਼ਰਤਾਂ
Facebook ਵਿੱਚ ਸੁਆਗਤ ਹੈ!
ਇਹ ਸ਼ਰਤਾਂ ਤੁਹਾਡੀ Facebook ਵਰਤੋਂ ਅਤੇ ਸਾਡੇ ਵੱਲੋਂ ਪੇਸ਼ਕਸ਼ ਕੀਤੇ ਉਤਪਾਦਾਂ, ਵਿਸ਼ੇਸ਼ਤਾਵਾਂ, ਐਪਾਂ, ਸੇਵਾਵਾਂ, ਤਕਨਾਲੋਜੀਆਂ ਅਤੇ ਸਾਫ਼ਟਵੇਅਰ ਦਾ ਨਿਯੰਤਰਣ ਕਰਦੀਆਂ ਹਨ (Facebook ਉਤਪਾਦ ਜਾਂ ਉਤਪਾਦ), ਸਿਵਾਏ ਇਸ ਤੋਂ ਜਿੱਥੇ ਅਸੀਂ ਸਪੱਸ਼ਟ ਤੌਰ 'ਤੇ ਇਹ ਬਿਆਨ ਕਰਦੇ ਹਾਂ ਕਿ ਵੱਖਰੀਆਂ ਸ਼ਰਤਾਂ (ਅਤੇ ਇਹ ਨਹੀਂ) ਲਾਗੂ ਹੁੰਦੀਆਂ ਹਨ।
1. ਸਾਡੀਆਂ ਸੇਵਾਵਾਂ
ਸਾਡਾ ਮਿਸ਼ਨ ਲੋਕਾਂ ਨੂੰ ਭਾਈਚਾਰਾ ਬਣਾਉਣ ਦਾ ਅਧਿਕਾਰ ਦੇਣਾ ਅਤੇ ਮਿਲ ਕੇ ਦੁਨੀਆ ਨੂੰ ਹੋਰ ਵੀ ਕਰੀਬ ਲਿਆਉਣਾ ਹੈ। ਇਸ ਮਿਸ਼ਨ ਨੂੰ ਅੱਗੇ ਵਧਾਉਣ ਲਈ, ਅਸੀਂ ਤੁਹਾਨੂੰ ਹੇਠਾਂ ਦੱਸੇ ਗਏ ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਦੇ ਹਾਂ:ਤੁਹਾਡੇ ਲਈ ਇੱਕ ਵਿਅਕਤੀਗਤ ਤਜਰਬਾ ਪ੍ਰਦਾਨ ਕਰਨਾ:
Facebook 'ਤੇ ਤੁਹਾਡਾ ਅਨੁਭਵ ਕਿਸੇ ਵੀ ਹੋਰ ਵਿਅਕਤੀ ਦੇ ਉਲਟ ਹੈ: ਪੋਸਟਾਂ, ਕਹਾਣੀਆਂ, ਇਵੈਂਟਾਂ, ਇਸ਼ਤਿਹਾਰਾਂ ਅਤੇ ਖ਼ਬਰਾਂ ਫੀਡ ਜਾਂ ਤੁਹਾਡੇ ਵੱਲੋਂ ਅਨੁਸਰਣ ਕੀਤੇ ਪੰਨਿਆਂ 'ਤੇ ਸਾਡੇ ਵੀਡੀਓ ਪਲੇਟਫਾਰਮ ਵਿੱਚ ਦੇਖੀ ਹੋਰ ਸਮੱਗਰੀ ਅਤੇ ਤੁਹਾਡੇ ਦੁਆਰਾ ਵਰਤੀਆਂ ਜਾ ਸਕਣ ਵਾਲੀਆਂ ਹੋਰ ਵਿਸ਼ੇਸ਼ਤਾਵਾਂ ਜਿਵੇਂ ਟ੍ਰੇਡਿੰਗ, ਮਾਰਕੀਟਪਲੇਸ ਅਤੇ ਖੋਜ ਕਰਨ ਵਿੱਚ। ਅਸੀਂ ਸਾਡੇ ਕੋਲ ਉਪਲਬਧ ਡੇਟਾ ਦੀ ਵਰਤੋਂ ਕਰਦੇ ਹਾਂ - ਉਦਾਹਰਣ ਲਈ,ਆਪਣੇ ਤਜਰਬੇ ਨੂੰ ਵਿਅਕਤੀਗਤ ਬਣਾਉਣ ਲਈ - ਤੁਹਾਡੇ ਵੱਲੋਂ ਬਣਾਏ ਕਨੈਕਸ਼ਨਾਂ ਦੇ ਬਾਰੇ, ਤੁਹਾਡੇ ਵੱਲੋਂ ਚੁਣੀਆਂ ਪਸੰਦਾਂ ਅਤੇ ਸੈਟਿੰਗਾਂ ਦੇ ਬਾਰੇ, ਅਤੇ ਸਾਡੇ ਉਤਪਾਦਾਂ 'ਤੇ ਆਨਲਾਈਨ ਅਤੇ ਆਫ਼ਲਾਈਨ ਜੋ ਤੁਸੀਂ ਸਾਂਝਾ ਕਰਨ ਅਤੇ ਕੰਮ ਕਰਨ ਦੇ ਬਾਰੇ। ਆਪਣੇ ਆਪ ਨੂੰ ਉਹਨਾਂ ਲੋਕਾਂ ਅਤੇ ਸੰਸਥਾਵਾਂ ਨਾਲ ਜੋੜੋ, ਜਿੰਨ੍ਹਾਂ ਦੀ ਤੁਸੀਂ ਪਰਵਾਹ ਕਰਦੇ ਹੋ:
ਅਸੀਂ ਤੁਹਾਡੇ ਵੱਲੋਂ ਵਰਤੇ ਜਾਂਦੇ Facebook ਉਤਪਾਦਾਂ ਵਿੱਚ ਤੁਹਾਡੇ ਲਈ ਮਾਇਨੇ ਰੱਖਦੇ ਲੋਕਾਂ, ਸੰਗਠਨਾਂ, ਵਪਾਰਾਂ, ਸੰਸਥਾਵਾਂ ਅਤੇ ਹੋਰ ਵਿਅਕਤੀਆਂ ਨੂੰ ਲੱਭਣ ਅਤੇ ਉਹਨਾਂ ਨਾਲ ਕਨੈਕਟ ਕਰਨ ਵਿੱਚ ਮਦਦ ਕਰਦੇ ਹਾਂ। ਅਸੀਂ ਤੁਹਾਨੂੰ ਅਤੇ ਹੋਰ ਵਿਅਕਤੀਆਂ ਨੂੰ ਸੁਝਾਅ ਦੇਣ ਲਈ ਸਾਡੇ ਕੋਲ ਉਪਲਬਧ ਡੇਟਾ ਦੀ ਵਰਤੋਂ ਕਰਦੇ ਹਾਂ - ਉਦਾਹਰਣ ਲਈ, ਸ਼ਾਮਲ ਹੋਣ ਲਈ ਸੰਗਠਨ, ਸ਼ਾਮਲ ਹੋਣ ਲਈ ਇਵੈਂਟ, ਅਨੁਸਰਣ ਕਰਨ ਲਈ ਪੰਨੇ ਜਾਂ ਕੋਈ ਸੁਨੇਹਾ ਭੇਜਣ ਲਈ, ਅਤੇ ਜਿੰਨ੍ਹਾਂ ਲੋਕਾਂ ਨੂੰ ਤੁਸੀਂ ਦੋਸਤ ਬਣਾਉਣਾ ਚਾਹੁੰਦੇ ਹੋ। ਮਜ਼ਬੂਤ ਸਬੰਧ ਬਿਹਤਰ ਭਾਈਚਾਰਿਆਂ ਲਈ ਬਣਾਏ ਜਾਂਦੇ ਹਨ, ਅਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਡੀ ਸੇਵਾਵਾਂ ਵਧੇਰੇ ਲਾਭਦਾਇਕ ਹੁੰਦੀਆਂ ਹਨ ਜਦੋਂ ਲੋਕ ਉਹਨਾਂ ਲੋਕਾਂ, ਸੰਗਠਨਾਂ ਅਤੇ ਸੰਸਥਾਵਾਂ ਨਾਲ ਜੁੜੇ ਹੁੰਦੇ ਹਨ ਜਿੰਨ੍ਹਾਂ ਦੀ ਉਹ ਪਰਵਾਹ ਕਰਦੇ ਹਨ। ਆਪਣੇ ਆਪ ਨੂੰ ਪ੍ਰਗਟਾਉਣ ਅਤੇ ਤੁਹਾਡੇ ਲਈ ਮਹੱਤਵਪੂਰਣ ਗੱਲਾਂ ਬਾਰੇ ਸੰਚਾਰ ਕਰਨ ਲਈ ਤੁਹਾਨੂੰ ਯੋਗ ਬਣਾਉਣਾ:
Facebook 'ਤੇ ਆਪਣੇ ਆਪ ਨੂੰ ਜ਼ਾਹਰ ਕਰਨ ਅਤੇ ਤੁਹਾਡੇ ਲਈ ਮਾਇਨੇ ਰੱਖਦੇ ਦੋਸਤਾਂ, ਪਰਿਵਾਰ ਅਤੇ ਹੋਰਨਾਂ ਨਾਲ ਗੱਲਬਾਤ ਕਰਨ ਦੇ ਕਈ ਤਰੀਕੇ ਹਨ - ਉਦਾਹਰਣ ਲਈ, ਤੁਹਾਡੇ ਦੁਆਰਾ ਵਰਤੇ ਜਾ ਰਹੇ Facebook ਉਤਪਾਦਾਂ ਵਿੱਚ ਸਥਿਤੀ ਦੇ ਅੱਪਡੇਟ, ਫੋਟੋਆਂ, ਵੀਡੀਓਜ਼ ਅਤੇ ਕਹਾਣੀਆਂ ਨੂੰ ਸਾਂਝਾ ਕਰਨਾ, ਦੋਸਤ ਜਾਂ ਕਈ ਲੋਕਾਂ ਨੂੰ ਸੁਨੇਹੇ ਭੇਜਣਾ, ਇਵੈਂਟ ਜਾਂ ਸੰਗਠਨ ਬਣਾਉਣਾ, ਜਾਂ ਆਪਣੀ ਪ੍ਰੋਫ਼ਾਈਲ ਵਿੱਚ ਸਮੱਗਰੀ ਨੂੰ ਸ਼ਾਮਲ ਕਰਨਾ। ਅਸੀਂ Facebook 'ਤੇ ਵਧੇਰੇ ਅਰਥਪੂਰਨ ਅਤੇ ਵਿਅਸਤ ਸਮੱਗਰੀ ਬਣਾਉਣ ਅਤੇ ਸਾਂਝੇ ਕਰਨ ਲਈ ਲੋਕਾਂ ਵਾਸਤੇ ਤਕਨਾਲੋਜੀ ਦੀ ਵਰਤੋਂ ਕਰਨ ਦੇ ਨਵੇਂ ਤਰੀਕੇ ਵਿਕਸਿਤ ਅਤੇ ਜਾਰੀ ਕੀਤੇ ਹਨ, ਜਿਵੇਂ ਕਿ ਵਧੀ ਹੋਈ ਵਾਸਤਵਿਕਤਾ ਅਤੇ 360 ਵੀਡੀਓ। ਤੁਹਾਡੀ ਦਿਲਚਸਪੀ ਵਾਲੀ ਸਮੱਗਰੀ, ਉਤਪਾਦਾਂ ਅਤੇ ਸੇਵਾਵਾਂ ਦੀ ਖੋਜ ਕਰਨ ਵਿੱਚ ਸਹਾਇਤਾ ਕਰਨਾ:
ਅਸੀਂ ਤੁਹਾਨੂੰ ਉਸ ਸਮੱਗਰੀ, ਉਤਪਾਦਾਂ ਅਤੇ ਸੇਵਾਵਾਂ ਦੀ ਖੋਜ ਕਰਨ ਲਈ ਇਸ਼ਤਿਹਾਰਾਂ, ਪੇਸ਼ਕਸ਼ਾਂ ਅਤੇ ਹੋਰ ਪ੍ਰਯੋਜਿਤ ਕੀਤੀ ਸਮੱਗਰੀ ਦਿਖਾਉਂਦੇ ਹਾਂ ਜਿੰਨ੍ਹਾਂ ਦੀ Facebook ਅਤੇ ਹੋਰ Facebook ਉਤਪਾਦਾਂ ਦੀ ਵਰਤੋਂ ਕਰਦੇ ਬਹੁਤ ਸਾਰੇ ਵਪਾਰਾਂ ਅਤੇ ਸੰਸਥਾਵਾਂ ਦੁਆਰਾ ਪੇਸ਼ਕਸ਼ ਕੀਤੀ ਜਾਂਦੀ ਹੈ। ਸਾਡੇ ਸਹਿਭਾਗੀ ਤੁਹਾਨੂੰ ਆਪਣੀ ਸਮੱਗਰੀ ਦਿਖਾਉਣ ਲਈ ਸਾਨੂੰ ਭੁਗਤਾਨ ਕਰਦੇ ਹਨ, ਅਤੇ ਅਸੀਂ ਆਪਣੀਆਂ ਸੇਵਾਵਾਂ ਨੂੰ ਤਿਆਰ ਕਰਦੇ ਹਾਂ ਤਾਂ ਕਿ ਤੁਸੀਂ ਜੋ ਪ੍ਰਯੋਜਿਤ ਕੀਤੀ ਸਮੱਗਰੀ ਵੇਖੋਂ ਉਹ ਤੁਹਾਡੇ ਨਾਲ ਸਬੰਧਿਤ ਅਤੇ ਉਪਯੋਗੀ ਹੋਵੇ ਜਿਵੇਂ ਕਿ ਤੁਸੀਂ ਸਾਡੇ ਉਤਪਾਦਾਂ 'ਤੇ ਜੋ ਵੀ ਕੁਝ ਦੇਖਦੇ ਹੋ। ਹਾਨੀਕਾਰਕ ਆਚਰਣ ਦਾ ਮੁਕਾਬਲਾ ਕਰਨਾ ਅਤੇ ਸਾਡੇ ਭਾਈਚਾਰੇ ਦੀ ਰੱਖਿਆ ਅਤੇ ਸਮਰਥਨ ਕਰਨਾ:
ਲੋਕ Facebook 'ਤੇ ਸਿਰਫ਼ ਤਾਂ ਹੀ ਭਾਈਚਾਰਾ ਬਣਾਉਣਗੇ ਜੇਕਰ ਉਹ ਸੁਰੱਖਿਅਤ ਮਹਿਸੂਸ ਕਰਨਗੇ। ਅਸੀਂ ਦੁਨੀਆ ਭਰ ਵਿੱਚ ਸਮਰਪਿਤ ਟੀਮਾਂ ਨੂੰ ਕੰਮ ਦਿੰਦੇ ਹਾਂ ਅਤੇ ਸਾਡੇ ਉਤਪਾਦਾਂ ਦੀ ਦੁਰਵਰਤੋਂ, ਦੂਜਿਆਂ ਪ੍ਰਤੀ ਨੁਕਸਾਨਦੇਹ ਚਾਲਾਂ ਅਤੇ ਸਥਿਤੀਆਂ ਨੂੰ ਖੋਜਣ ਲਈ ਉੱਨਤ ਤਕਨੀਕੀ ਸਿਸਟਮਾਂ ਨੂੰ ਵਿਕਸਿਤ ਕਰਦੇ ਹਾਂ ਜਿੱਥੇ ਅਸੀਂ ਸਹਾਇਤਾ ਲਈ ਮਦਦ ਕਰ ਸਕਦੇ ਹਾਂ ਜਾਂ ਆਪਣੇ ਭਾਈਚਾਰੇ ਦੀ ਰੱਖਿਆ ਕਰ ਸਕਦੇ ਹਾਂ। ਜੇਕਰ ਸਾਨੂੰ ਇਸ ਤਰ੍ਹਾਂ ਦੀ ਸਮੱਗਰੀ ਜਾਂ ਵਿਹਾਰ ਬਾਰੇ ਪਤਾ ਲੱਗਦਾ ਹੈ, ਤਾਂ ਅਸੀਂ ਢੁਕਵੀਂ ਕਾਰਵਾਈ ਕਰਾਂਗੇ - ਉਦਾਹਰਣ ਲਈ, ਮਦਦ ਦੀ ਪੇਸ਼ਕਸ਼ ਕਰਨਾ, ਸਮੱਗਰੀ ਨੂੰ ਹਟਾਉਣਾ, ਕੁਝ ਵਿਸ਼ੇਸ਼ਤਾਵਾਂ ਨੂੰ ਐਕਸੈਸ ਕਰਨ ਤੋਂ ਰੋਕਣਾ, ਖਾਤਾ ਬੰਦ ਕਰਨਾ, ਜਾਂ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਸੰਪਰਕ ਕਰਨਾ। ਅਸੀਂ ਉਦੋਂ ਹੋਰ Facebook ਕੰਪਨੀਆਂ ਨਾਲ ਡੇਟਾ ਸਾਂਝਾ ਕਰਦੇ ਹਾਂ ਜਦੋਂ ਸਾਨੂੰ ਕਿਸੇ ਵੱਲੋਂ ਸਾਡੇ ਉਤਪਾਦਾਂ ਵਿੱਚੋਂ ਕਿਸੇ ਦੀ ਵਰਤੋਂ ਕਰਦੇ ਹੋਏ ਦੁਰਵਰਤੋਂ ਜਾਂ ਹਾਨੀਕਾਰਕ ਵਿਹਾਰ ਦਾ ਪਤਾ ਲੱਗਦਾ ਹੈ। ਹਰੇਕ ਲਈ ਸੁਰੱਖਿਅਤ ਅਤੇ ਫੰਕਸ਼ਨਲ ਸੇਵਾਵਾਂ ਪ੍ਰਦਾਨ ਕਰਨ ਲਈ ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਕਰਨਾ ਅਤੇ ਉਹਨਾਂ ਨੂੰ ਵਿਕਸਿਤ ਕਰਨਾ:
ਅਸੀਂ ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਕਰਦੇ ਹਾਂ ਅਤੇ ਉਹਨਾਂ ਨੂੰ ਵਿਕਸਿਤ ਕਰਦੇ ਹਾਂ - ਜਿਵੇਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸੀ, ਮਸ਼ੀਨ ਸਿਖਲਾਈ ਵਾਲੇ ਸਿਸਟਮਾਂ, ਅਤੇ ਵਧੀ ਹੋਈ ਵਾਸਤਵਿਕਤਾ - ਤਾਂ ਕਿ ਲੋਕ ਸਾਡੇ ਉਤਪਾਦਾਂ ਦੀ ਸਰੀਰਕ ਯੋਗਤਾ ਜਾਂ ਭੂਗੋਲਿਕ ਸਥਾਨ ਦੀ ਪਰਵਾਹ ਕੀਤੇ ਬਿਨਾਂ ਸੁਰੱਖਿਅਤ ਢੰਗ ਨਾਲ ਵਰਤੋਂ ਕਰ ਸਕਣ। ਉਦਾਹਰਣ ਲਈ, ਇਸ ਤਰ੍ਹਾਂ ਦੀ ਤਕਨਾਲੋਜੀ ਅੰਨ੍ਹੇਪਣ ਦੇ ਸ਼ਿਕਾਰ ਲੋਕਾਂ ਨੂੰ ਇਹ ਸਮਝਣ ਵਿੱਚ ਮਦਦ ਕਰਦੀ ਹੈ ਕਿ Facebook ਜਾਂ Instagram 'ਤੇ ਸਾਂਝੀਆਂ ਕੀਤੀਆਂ ਫੋਟੋਆਂ ਅਤੇ ਵੀਡੀਓਜ਼ ਵਿੱਚ ਕੀ ਹੈ ਅਤੇ ਕੌਣ ਹੈ। ਅਸੀਂ ਅਤਿਆਧੁਨਿਕ ਨੈੱਟਵਰਕ ਅਤੇ ਸੰਚਾਰ ਤਕਨਾਲੋਜੀ ਵੀ ਤਿਆਰ ਕਰਦੇ ਹਾਂ ਤਾਂ ਕਿ ਸੀਮਤ ਪਹੁੰਚ ਵਾਲੇ ਖੇਤਰਾਂ ਵਿੱਚ ਜ਼ਿਆਦਾ ਲੋਕ ਇੰਟਰਨੈੱਟ ਨਾਲ ਜੁੜ ਸਕਣ। ਅਤੇ ਅਸੀਂ ਅਪਮਾਨਜਨਕ ਅਤੇ ਖ਼ਤਰਨਾਕ ਸਰਗਰਮੀਆਂ ਨੂੰ ਖੋਜਣ ਅਤੇ ਹਟਾਉਣ ਦੀ ਸਾਡੀ ਯੋਗਤਾ ਨੂੰ ਸੁਧਾਰਨ ਲਈ ਸਵੈ-ਚਾਲਿਤ ਸਿਸਟਮਾਂ ਨੂੰ ਵਿਕਸਿਤ ਕਰਦੇ ਹਾਂ ਜੋ ਸਾਡੇ ਸਮਾਜ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਅਤੇ ਸਾਡੇ ਉਤਪਾਦਾਂ ਦੀ ਅਖੰਡਤਾ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਸਾਡੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਦੇ ਤਰੀਕੇ ਲੱਭਣਾ:
ਅਸੀਂ ਆਪਣੇ ਉਤਪਾਦਾਂ ਨੂੰ ਬਿਹਤਰ ਬਣਾਉਣ ਲਈ ਦੂਜੇ ਲੋਕਾਂ ਦੇ ਨਾਲ ਖੋਜ ਅਤੇ ਸਹਿਯੋਗ ਕਰਦੇ ਹਾਂ। ਇਹ ਕਰਨ ਦਾ ਸਾਡੇ ਕੋਲ ਇੱਕ ਤਰੀਕਾ ਹੈ, ਡੇਟਾ ਦਾ ਵਿਸ਼ਲੇਸ਼ਣ ਕਰਨਾ ਅਤੇ ਇਹ ਸਮਝਣਾ ਕਿ ਲੋਕ ਸਾਡੇ ਉਤਪਾਦਾਂ ਦਾ ਕਿਵੇਂ ਇਸਤੇਮਾਲ ਕਰਦੇ ਹਨ। ਤੁਸੀਂ ਸਾਡੇ ਖੋਜ ਯਤਨਾਂ ਵਿੱਚ ਕੁਝ ਬਾਰੇ ਹੋਰ ਜਾਣ ਸਕਦੇ ਹੋ। Facebook ਕੰਪਨੀ ਦੇ ਉਤਪਾਦਾਂ ਵਿੱਚ ਇਕਸਾਰ ਅਤੇ ਸਹਿਜ ਤਜਰਬੇ ਪ੍ਰਦਾਨ ਕਰਨਾ:
ਸਾਡੇ ਉਤਪਾਦ ਤੁਹਾਡੇ ਲਈ ਮਾਇਨੇ ਰੱਖਦੇ ਲੋਕਾਂ, ਸੰਗਠਨਾਂ, ਵਪਾਰਾਂ, ਸੰਸਥਾਵਾਂ ਅਤੇ ਹੋਰ ਵਿਅਕਤੀਆਂ ਨੂੰ ਲੱਭਣ ਅਤੇ ਉਹਨਾਂ ਨਾਲ ਕਨੈਕਟ ਕਰਨ ਵਿੱਚ ਮਦਦ ਕਰਦੇ ਹਨ। ਅਸੀਂ ਆਪਣੇ ਸਿਸਟਮਾਂ ਨੂੰ ਤਿਆਰ ਕਰਦੇ ਹਾਂ ਤਾਂ ਕਿ ਤੁਹਾਡੇ ਵੱਲੋਂ ਵਰਤੇ ਜਾਂਦੇ ਵੱਖੋ ਵੱਖਰੇ Facebook ਕੰਪਨੀ ਉਤਪਾਦਾਂ ਪ੍ਰਤੀ ਤੁਹਾਡਾ ਤਜਰਬਾ ਇਕਸਾਰ ਅਤੇ ਸਹਿਜ ਹੋਵੇ। ਉਦਾਹਰਣ ਲਈ, ਅਸੀਂ ਉਹਨਾਂ ਲੋਕਾਂ ਬਾਰੇ ਜਾਣਕਾਰੀ ਦੀ ਵਰਤੋਂ ਕਰਦੇ ਹਾਂ ਜਿੰਨ੍ਹਾਂ ਨੂੰ ਤੁਸੀਂ Facebook 'ਤੇ ਆਪਣੇ ਇਸ ਲਈ ਜੋੜਦੇ ਹੋ ਤਾਂ ਕਿ ਉਹਨਾਂ ਨੂੰ ਆਸਾਨੀ ਨਾਲ Instagram ਜਾਂ Messenger 'ਤੇ ਕਨੈਕਟ ਹੋ ਸਕੋਂ ਅਤੇ ਅਸੀਂ ਤੁਹਾਡੇ ਵੱਲੋਂ ਅਜਿਹੇ ਕਿਸੇ ਵਪਾਰ ਨਾਲ ਸੰਚਾਰ ਕਰਨ ਲਈ ਤੁਹਾਨੂੰ ਯੋਗ ਬਣਾਉਂਦੇ ਹਾਂ ਜਿਸ ਦਾ ਤੁਸੀਂ Messenger ਰਾਹੀਂ Facebook 'ਤੇ ਅਨੁਸਰਣ ਕਰਦੇ ਹੋ। ਸਾਡੀਆਂ ਸੇਵਾਵਾਂ 'ਤੇ ਗਲੋਬਲ ਐਕਸੈਸ ਨੂੰ ਸਮਰੱਥ ਕਰਨਾ:
ਸਾਡੀ ਗਲੋਬਲ ਸੇਵਾ ਨੂੰ ਚਲਾਉਣ ਲਈ, ਸਾਨੂੰ ਤੁਹਾਡੇ ਨਿਵਾਸ ਵਾਲੇ ਦੇਸ਼ ਦੇ ਬਾਹਰ ਸਮੇਤ ਦੁਨੀਆ ਭਰ ਵਿੱਚ ਸਾਡੇ ਡੇਟਾ ਸੈਂਟਰਾਂ ਅਤੇ ਸਿਸਟਮਾਂ ਵਿੱਚ ਸਮੱਗਰੀ ਅਤੇ ਡੇਟਾ ਨੂੰ ਸਟੋਰ ਅਤੇ ਵੰਡਣ ਦੀ ਲੋੜ ਹੈ। ਇਹ ਬੁਨਿਆਦੀ ਢਾਂਚਾ Facebook, Inc., Facebook ਆਇਰਲੈਂਡ ਲਿਮਟਿਡ, ਜਾਂ ਇਸਦੇ ਸਹਿਯੋਗੀਆਂ ਦੁਆਰਾ ਚਲਾਇਆ ਜਾ ਸਕਦਾ ਹੈ ਜਾਂ ਨਿਯੰਤ੍ਰਿਤ ਕੀਤਾ ਜਾ ਸਕਦਾ ਹੈ। 2. ਸਾਡੀ ਡੇਟਾ ਨੀਤੀ ਅਤੇ ਤੁਹਾਡੀਆਂ ਗੋਪਨੀਯਤਾ ਪਸੰਦਾਂ
ਅਸੀਂ ਤੁਹਾਨੂੰ ਉੱਪਰ ਦੱਸੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਤੁਹਾਡੇ ਨਿੱਜੀ ਡੇਟਾ ਨੂੰ ਇਕੱਤਰ ਕਰਦੇ ਅਤੇ ਵਰਤਦੇ ਹਾਂ। ਤੁਸੀਂ ਸਾਡੀ ਡੇਟਾ ਨੀਤੀ ਵਿੱਚ ਇਹ ਜਾਣ ਸਕਦੇ ਹੋ ਕਿ ਅਸੀਂ ਕਿਵੇਂ ਤੁਹਾਡੇ ਡੇਟਾ ਨੂੰ ਇਕੱਤਰ ਕਰਦੇ ਅਤੇ ਵਰਤਦੇ ਹਾਂ। ਅਸੀਂ ਤੁਹਾਨੂੰ ਤੁਹਾਡੀਆਂ ਸੈਟਿੰਗਾਂ ਵਿੱਚ ਸਾਡੇ ਵੱਲੋਂ ਡੇਟਾ ਦੀ ਵਰਤੋਂ ਕਰਨ ਦੇ ਤਰੀਕਿਆਂ ਬਾਰੇ ਤੁਹਾਡੀਆਂ ਗੋਪਨੀਯਤਾ ਚੋਣਾਂ ਦੀ ਸਮੀਖਿਆ ਕਰਨ ਲਈ ਉਤਸ਼ਾਹਿਤ ਕਰਦੇ ਹਾਂ।3. Facebook ਅਤੇ ਸਾਡੇ ਭਾਈਚਾਰੇ ਪ੍ਰਤੀ ਤੁਹਾਡੀਆਂ ਵਚਨਬੱਧਤਾਵਾਂ
ਅਸੀਂ ਆਪਣੇ ਮਿਸ਼ਨ ਨੂੰ ਅੱਗੇ ਵਧਾਉਣ ਵਿੱਚ ਮਦਦ ਲਈ ਤੁਹਾਨੂੰ ਅਤੇ ਹੋਰ ਲੋਕਾਂ ਨੂੰ ਇਹ ਸੇਵਾਵਾਂ ਪ੍ਰਦਾਨ ਕਰਦੇ ਹਾਂ। ਇਸ ਦੇ ਬਦਲੇ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਹੇਠ ਲਿਖੀਆਂ ਵਚਨਬੱਧਤਾਵਾਂ ਕਰੋ:1. Facebook ਦੀ ਵਰਤੋਂ ਕੌਣ ਕਰ ਸਕਦਾ ਹੈ
ਜਦੋਂ ਲੋਕ ਆਪਣੇ ਵਿਚਾਰਾਂ ਅਤੇ ਕਾਰਵਾਈਆਂ ਦੇ ਪਿੱਛੇ ਖੜੇ ਹੁੰਦੇ ਹਨ, ਤਾਂ ਸਾਡਾ ਭਾਈਚਾਰਾ ਵਾਧੂ ਸੁਰੱਖਿਅਤ ਅਤੇ ਹੋਰ ਜਵਾਬਦੇਹ ਹੁੰਦਾ ਹੈ। ਇਸ ਕਰਕੇ, ਤੁਹਾਨੂੰ ਇਹ ਕਰਨਾ ਚਾਹੀਦਾ ਹੈ: - ਉਸੇ ਨਾਮ ਦੀ ਵਰਤੋਂ ਕਰੋ ਜਿਸ ਦੀ ਵਰਤੋਂ ਤੁਸੀਂ ਰੋਜ਼ਾਨਾ ਜੀਵਨ ਵਿੱਚ ਕਰਦੇ ਹੋ।
- ਆਪਣੇ ਬਾਰੇ ਸਹੀ ਜਾਣਕਾਰੀ ਦਿਓ।
- ਸਿਰਫ਼ ਇੱਕ ਖਾਤਾ (ਆਪਣਾ ਖੁਦ ਦਾ) ਬਣਾਓ ਅਤੇ ਵਿਅਕਤੀਗਤ ਉਦੇਸ਼ਾਂ ਲਈ ਹੀ ਆਪਣੀ ਵਕਤੀ ਲਕੀਰ ਦੀ ਵਰਤੋਂ ਕਰੋ।
- ਆਪਣਾ ਪਾਸਵਰਡ ਸਾਂਝਾ ਨਾ ਕਰੋ, ਆਪਣੇ Facebook ਖਾਤੇ ਤੱਕ ਦੂਜਿਆਂ ਨੂੰ ਪਹੁੰਚ ਨਾ ਦਿਓ, ਜਾਂ ਆਪਣੇ ਖਾਤੇ ਨੂੰ ਕਿਸੇ ਹੋਰ ਨੂੰ (ਸਾਡੀ ਅਨੁਮਤੀ ਤੋਂ ਬਿਨਾਂ) ਟ੍ਰਾਂਸਫਰ ਨਾ ਕਰੋ।
- ਤੁਹਾਡੀ ਉਮਰ 13 ਸਾਲ ਤੋਂ ਘੱਟ ਹੈ।
- ਤੁਸੀਂ ਇੱਕ ਦੋਸ਼ੀ ਯੌਨ ਅਪਰਾਧੀ ਹੋ।
- ਸਾਡੀਆਂ ਸ਼ਰਤਾਂ ਜਾਂ ਨੀਤੀਆਂ ਦੀ ਉਲੰਘਣਾ ਕਰਨ ਕਰਕੇ ਅਸੀਂ ਤੁਹਾਡੇ ਖਾਤੇ ਨੂੰ ਪਹਿਲਾਂ ਅਸਮਰੱਥ ਕੀਤਾ ਸੀ।
- ਤੁਸੀਂ ਲਾਗੂ ਕਨੂੰਨਾਂ ਦੇ ਤਹਿਤ ਸਾਡੇ ਉਤਪਾਦਾਂ , ਸੇਵਾਵਾਂ, ਜਾਂ ਸੌਫਟਵੇਅਰ ਪ੍ਰਾਪਤ ਕਰਨ ਲਈ ਪ੍ਰਤੀਬੰਧਿਤ ਹੋ।
2. ਤੁਸੀਂ Facebook 'ਤੇ ਕੀ ਸਾਂਝਾ ਕਰ ਸਕਦੇ ਹੋ
ਅਸੀਂ ਚਾਹੁੰਦੇ ਹਾਂ ਕਿ ਲੋਕ Facebook ਦੀ ਵਰਤੋਂ ਆਪਣੇ ਆਪ ਨੂੰ ਜ਼ਾਹਰ ਕਰਨ ਅਤੇ ਉਹ ਸਮੱਗਰੀ ਸਾਂਝਾ ਕਰਨ ਲਈ ਕਰਨ ਜੋ ਉਹਨਾਂ ਲਈ ਮਹੱਤਵਪੂਰਨ ਹੈ, ਪਰ ਦੂਸਰਿਆਂ ਦੀ ਸੁਰੱਖਿਆ ਅਤੇ ਭਲਾਈ ਜਾਂ ਸਾਡੇ ਭਾਈਚਾਰੇ ਦੀ ਅਖੰਡਤਾ ਦੀ ਕੀਮਤ 'ਤੇ ਨਹੀਂ। ਇਸ ਲਈ ਤੁਸੀਂ ਹੇਠਾਂ ਵਰਣਿਤ ਕੀਤੇ ਪ੍ਰਬੰਧਨ ਵਿੱਚ ਸ਼ਾਮਲ ਹੋਣ ਲਈ ਸਹਿਮਤ ਨਹੀਂ ਹੋ (ਜਾਂ ਅਜਿਹਾ ਕਰਨ ਵਿੱਚ ਦੂਜਿਆਂ ਦੀ ਸਹਾਇਤਾ ਕਰਨ ਜਾਂ ਸੁਵਿਧਾ ਦੇਣ ਲਈ): - ਤੁਸੀਂ ਅਜਿਹਾ ਕਰਨ ਜਾਂ ਕੁਝ ਵੀ ਸਾਂਝਾ ਕਰਨ ਲਈ ਸਾਡੇ ਉਤਪਾਦਾਂ ਦੀ ਵਰਤੋਂ ਨਹੀਂ ਕਰ ਸਕਦੇ:
- ਇਹ ਇਹਨਾਂ ਸ਼ਰਤਾਂ, ਸਾਡੀਆਂ ਭਾਈਚਾਰਕ ਮਿਆਰਾਂ, ਅਤੇ ਹੋਰ ਸ਼ਰਤਾਂ ਅਤੇ ਨੀਤੀਆਂ ਦੀ ਉਲੰਘਣ ਕਰਦਾ ਹੈ ਜੋ ਤੁਹਾਡੀ Facebook ਦੀ ਵਰਤੋਂ ਲਈ ਲਾਗੂ ਹੁੰਦੀਆਂ ਹਨ।
- ਇਹ ਗੈਰ-ਕਾਨੂੰਨੀ, ਗੁੰਮਰਾਹਕੁੰਨ, ਪੱਖਪਾਤੀ ਜਾਂ ਧੋਖੇਬਾਜ਼ ਹੈ।
- ਇਹ ਕਿਸੇ ਹੋਰ ਵਿਅਕਤੀ ਦੇ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਜਾਂ ਉਸ ਦਾ ਉਲੰਘਣ ਕਰਦਾ ਹੈ।
- ਤੁਸੀਂ ਵਾਇਰਸ ਜਾਂ ਖਤਰਨਾਕ ਕੋਡ ਨੂੰ ਅਪਲੋਡ ਨਹੀਂ ਕਰ ਸਕਦੇ ਜਾਂ ਅਜਿਹੀ ਕੋਈ ਵੀ ਚੀਜ਼ ਨਹੀਂ ਕਰ ਸਕਦੇ ਜੋ ਸਾਡੇ ਉਤਪਾਦਾਂ ਦੀ ਸਹੀ ਤਰੀਕੇ ਨਾਲ ਕੰਮ ਕਰਨ ਜਾਂ ਹਾਜ਼ਰੀ ਨੂੰ ਅਸਮਰੱਥ, ਓਵਰਬਰਡਨ, ਜਾਂ ਵਿਗਾੜ ਸਕਦੀ ਹੈ।
- ਤੁਸੀਂ ਆਟੋਮੈਟਿਕ ਸਾਧਨ (ਸਾਡੀ ਪੂਰਵ ਅਨੁਮਤੀ ਤੋਂ ਬਿਨਾਂ) ਦੀ ਵਰਤੋਂ ਕਰਦੇ ਹੋਏ ਸਾਡੇ ਉਤਪਾਦਾਂ ਤੋਂ ਡੇਟਾ ਤੱਕ ਐਕਸੈਸ ਪ੍ਰਾਪਤ ਜਾਂ ਇਕੱਤਰ ਨਹੀਂ ਕਰ ਸਕਦੇ ਜਾਂ ਉਸ ਡੇਟਾ ਤੱਕ ਐਕਸੈਸ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦੇ ਜਿਸ ਲਈ ਤੁਹਾਨੂੰ ਐਕਸੈਸ ਕਰਨ ਦੀ ਅਨੁਮਤੀ ਨਹੀਂ ਹੈ।
3. ਤੁਹਾਡੇ ਵੱਲੋਂ ਸਾਨੂੰ ਦਿੱਤੀਆਂ ਅਨੁਮਤੀਆਂ
ਸਾਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਤੁਹਾਡੇ ਤੋਂ ਕੁਝ ਅਨੁਮਤੀਆਂ ਦੀ ਲੋੜ ਹੈ: - ਤੁਹਾਡੇ ਵੱਲੋਂ ਬਣਾਈ ਅਤੇ ਸਾਂਝੀ ਕੀਤੀ ਸਮੱਗਰੀ ਨੂੰ ਵਰਤਣ ਦੀ ਅਨੁਮਤੀ: ਤੁਸੀਂ Facebook 'ਤੇ ਅਤੇ ਤੁਹਾਡੇ ਵੱਲੋਂ ਵਰਤੇ ਜਾਂਦੇ Facebook ਉਤਪਾਦਾਂ 'ਤੇ ਤੁਹਾਡੇ ਵੱਲੋਂ ਬਣਾਈ ਅਤੇ ਸਾਂਝੀ ਕੀਤੀ ਸਮੱਗਰੀ ਦੇ ਮਾਲਕ ਹੋ, ਅਤੇ ਇਨ੍ਹਾਂ ਸ਼ਰਤਾਂ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਤੁਹਾਡੀ ਆਪਣੀ ਸਮੱਗਰੀ ਨੂੰ ਤੁਹਾਡੇ ਅਧਿਕਾਰਾਂ ਨੂੰ ਖੋਹ ਲੈਂਦਾ ਹੈ। ਤੁਸੀਂ ਜਦੋਂ ਮਰਜ਼ੀ ਕਿਸੇ ਵੀ ਵਿਅਕਤੀ ਨਾਲ ਆਪਣੀ ਸਮੱਗਰੀ ਨੂੰ ਸਾਂਝਾ ਕਰਨ ਲਈ ਸੁਤੰਤਰ ਹੋ। ਸਾਡੀਆਂ ਸੇਵਾਵਾਂ ਨੂੰ ਪ੍ਰਦਾਨ ਕਰਨ ਲਈ, ਹਾਲਾਂਕਿ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਸ ਸਮੱਗਰੀ ਨੂੰ ਵਰਤਣ ਲਈ ਸਾਨੂੰ ਕੁਝ ਕਨੂੰਨੀ ਅਨੁਮਤੀਆਂ ਦਿਓ। ਵਿਸ਼ੇਸ਼ ਤੌਰ 'ਤੇ, ਜਦੋਂ ਤੁਸੀਂ ਸਾਡੇ ਉਤਪਾਦਾਂ 'ਤੇ ਜਾਂ ਇਨ੍ਹਾਂ ਦੇ ਸੰਬੰਧ ਵਿੱਚ ਬੌਧਿਕ ਸੰਪੱਤੀ ਦੇ ਅਧਿਕਾਰ ਵਾਲੀ ਸਮੱਗਰੀ (ਜਿਵੇਂ ਕਿ ਫੋਟੋਆਂ ਜਾਂ ਵੀਡੀਓਜ਼) ਨੂੰ ਸਾਂਝਾ, ਪੋਸਟ ਜਾਂ ਅੱਪਲੋਡ ਕਰਦੇ ਹੋ, ਤਾਂ ਤੁਸੀਂ ਸਾਨੂੰ ਆਪਣੀ ਸਮੱਗਰੀ ਦੇ ਵਿਉਤਪੰਨ ਕਾਰਜਾਂ ਦੀ ਮੇਜ਼ਬਾਨੀ ਕਰਨ, ਉਨ੍ਹਾਂ ਨੂੰ ਵਰਤਣ, ਵੰਡਣ, ਸੋਧਣ, ਚਲਾਉਣ, ਕਾਪੀ ਕਰਨ, ਜਨਤਕ ਤੌਰ 'ਤੇ ਪ੍ਰਦਰਸ਼ਿਤ ਕਰਨ, ਅਨੁਵਾਦ ਕਰਨ, ਅਤੇ ਬਣਾਉਣ ਲਈ ਗੈਰ-ਰਾਖਵਾਂ, ਟ੍ਰਾਂਸਫ਼ਰ ਕਰਨ ਯੋਗ, ਉਪ-ਲਸੰਸਸ਼ੁਦਾ, ਰਾਇਲਟੀ-ਮੁਕਤ ਅਤੇ ਵਿਸ਼ਵ ਭਰ ਵਿੱਚ ਚੱਲਣ ਵਾਲਾ ਲਸੰਸ ਦਿੰਦੇ ਹੋ (ਗੋਪਨੀਯਤਾ ਅਤੇ ਐਪਲੀਕੇਸ਼ਨ ਸੈਟਿੰਗਾਂ ਦੇ ਮੁਤਾਬਕ)। ਇਸਦਾ ਮਤਲਬ ਹੈ ਕਿ, ਉਦਾਹਰਣ ਵਜੋਂ, ਜੇਕਰ ਤੁਸੀਂ Facebook 'ਤੇ ਕੋਈ ਫੋਟੋ ਸਾਂਝੀ ਕਰਦੇ ਹੋ, ਤਾਂ ਤੁਸੀਂ ਸਾਨੂੰ ਇਸਨੂੰ ਸਟੋਰ ਕਰਨ, ਕਾਪੀ ਕਰਨ, ਅਤੇ ਇਸਨੂੰ ਹੋਰਾਂ ਨਾਲ ਸਾਂਝਾ ਕਰਨ ਦੀ ਅਨੁਮਤੀ ਦਿੰਦੇ ਹੋ (ਦੁਬਾਰਾ, ਤੁਹਾਡੀਆਂ ਸੈਟਿੰਗਾਂ ਮੁਤਾਬਕ) ਜਿਵੇਂ ਕਿ ਸਾਡੀ ਸੇਵਾ ਦਾ ਸਮਰਥਨ ਕਰਨ ਵਾਲੇ ਪ੍ਰਦਾਤਾ ਜਾਂ ਤੁਹਾਡੇ ਵੱਲੋਂ ਵਰਤੇ ਜਾਣ ਵਾਲੇ ਹੋਰ Facebook ਉਤਪਾਦ। ਤੁਸੀਂ ਆਪਣੀ ਸਮੱਗਰੀ ਜਾਂ ਖਾਤੇ ਨੂੰ ਮਿਟਾ ਕੇ ਕਿਸੇ ਵੀ ਸਮੇਂ ਇਸ ਲਸੰਸ ਨੂੰ ਸਮਾਪਤ ਕਰ ਸਕਦੇ ਹੋ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ, ਤਕਨੀਕੀ ਕਾਰਨਾਂ ਕਰਕੇ, ਤੁਹਾਡੇ ਵੱਲੋਂ ਮਿਟਾਈ ਸਮੱਗਰੀ ਬੈੱਕਅੱਪ ਉਤਾਰਿਆਂ ਵਿੱਚ ਕਿਸੇ ਸੀਮਿਤ ਸਮੇਂ ਲਈ ਪਈ ਹੋ ਸਕਦੀ ਹੈ (ਪਰ ਇਹ ਦੂਜੇ ਉਪਭੋਗਤਾਵਾਂ ਨੂੰ ਨਹੀਂ ਦਿਖਾਈ ਦੇਵੇਗੀ)। ਇਸ ਤੋਂ ਇਲਾਵਾ, ਤੁਹਾਡੇ ਵੱਲੋਂ ਮਿਟਾਈ ਸਮੱਗਰੀ ਹਾਲੇ ਵੀ ਦਿਖਾਈ ਦੇ ਸਕਦੀ ਹੈ ਜੇਕਰ ਤੁਸੀਂ ਇਸਨੂੰ ਹੋਰਾਂ ਨਾਲ ਸਾਂਝਾ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੇ ਇਸਨੂੰ ਨਹੀਂ ਮਿਟਾਇਆ ਹੈ।
- ਆਪਣਾ ਨਾਂ, ਪ੍ਰੋਫ਼ਾਈਲ ਫੋਟੋ, ਅਤੇ ਇਸ਼ਤਿਹਾਰਾਂ ਅਤੇ ਪ੍ਰਯੋਜਿਤ ਸਮੱਗਰੀ ਦੇ ਨਾਲ ਤੁਹਾਡੀਆਂ ਕਾਰਵਾਈਆਂ ਬਾਰੇ ਜਾਣਕਾਰੀ ਨੂੰ ਵਰਤਣ ਦੀ ਅਨੁਮਤੀ: ਤੁਸੀਂ ਸਾਨੂੰ ਤੁਹਾਡੇ ਲਈ ਕਿਸੇ ਵੀ ਕਿਸਮ ਦੇ ਮੁਆਵਜ਼ੇ ਤੋਂ ਬਿਨਾਂ, ਆਪਣੇ ਨਾਂ ਅਤੇ ਪ੍ਰੋਫ਼ਾਈਲ ਫੋਟੋ ਅਤੇ ਇਸ਼ਤਿਹਾਰਾਂ ਦੇ ਅੱਗੇ ਜਾਂ ਇਨ੍ਹਾਂ ਦੇ ਸੰਬੰਧ ਵਿੱਚ Facebook 'ਤੇ ਤੁਹਾਡੇ ਵੱਲੋਂ ਕੀਤੀਆਂ ਕਾਰਵਾਈਆਂ ਬਾਰੇ ਜਾਣਕਾਰੀ, ਪੇਸ਼ਕਸ਼ਾਂ, ਅਤੇ ਸਾਡੇ ਵੱਲੋਂ ਸਾਡੇ ਉਤਪਾਦਾਂ ਵਿੱਚ ਦਿਖਾਈ ਜਾਣ ਵਾਲੀ ਹੋਰ ਪ੍ਰਯੋਜਿਤ ਸਮੱਗਰੀ ਨੂੰ ਵਰਤਣ ਦੀ ਅਨੁਮਤੀ ਦਿੰਦੇ ਹੋ। ਉਦਾਹਰਣ ਲਈ, ਅਸੀਂ ਤੁਹਾਡੇ ਦੋਸਤਾਂ ਨੂੰ ਇਹ ਦਿਖਾ ਸਕਦੇ ਹਾਂ ਕਿ ਤੁਹਾਨੂੰ ਕਿਸੇ ਇਸ਼ਤਿਹਾਰ ਵਾਲੇ ਇਵੈਂਟ ਵਿੱਚ ਦਿਲਚਸਪੀ ਹੈ ਜਾਂ ਤੁਸੀਂ ਕਿਸੇ ਬ੍ਰਾਂਡ ਵੱਲੋਂ ਬਣਾਏ ਪੰਨੇ ਨੂੰ ਪਸੰਦ ਕੀਤਾ ਹੈ ਜਿਸਨੇ ਆਪਣੇ ਇਸ਼ਤਿਹਾਰਾਂ ਨੂੰ Facebook 'ਤੇ ਦਿਖਾਉਣ ਵਾਸਤੇ ਸਾਨੂੰ ਭੁਗਤਾਨ ਕੀਤਾ ਹੁੰਦਾ ਹੈ। ਇਸ ਵਰਗੇ ਇਸ਼ਤਿਹਾਰ ਸਿਰਫ਼ ਉਨ੍ਹਾਂ ਲੋਕਾਂ ਵੱਲੋਂ ਦੇਖੇ ਜਾ ਸਕਦੇ ਹਨ ਜਿੰਨ੍ਹਾਂ ਦੇ ਕੋਲ Facebook 'ਤੇ ਤੁਹਾਡੇ ਵੱਲੋਂ ਕੀਤੀਆਂ ਕਾਰਵਾਈਆਂ ਨੂੰ ਦੇਖਣ ਲਈ ਤੁਹਾਡੀ ਅਨੁਮਤੀ ਹੁੰਦੀ ਹੈ। ਤੁਸੀਂ ਆਪਣੀਆਂ ਇਸ਼ਤਿਹਾਰ ਸੈਟਿੰਗਾਂ ਅਤੇ ਪਸੰਦਾਂ ਬਾਰੇ ਹੋਰ ਜਾਣ ਸਕਦੇ ਹੋ।
- ਤੁਹਾਡੇ ਵੱਲੋਂ ਵਰਤੇ ਜਾਂਦੇ ਸਾਫ਼ਟਵੇਅਰ ਨੂੰ ਅਪਡੇਟ ਜਾਂ ਡਾਉਨਲੋਡ ਕਰਨ ਦੀ ਅਨੁਮਤੀ: ਜੇਕਰ ਤੁਸੀਂ ਸਾਡਾ ਸਾਫ਼ਟਵੇਅਰ ਡਾਉਨਲੋਡ ਕਰਦੇ ਹੋ ਜਾਂ ਵਰਤਦੇ ਹੋ, ਤਾਂ ਤੁਸੀਂ ਸਾਨੂੰ ਇਸਨੂੰ ਸੁਧਾਰਨ, ਬਿਹਤਰ ਬਣਾਉਣ, ਅਤੇ ਅੱਗੇ ਵਿਕਾਸ ਕਰਨ ਲਈ ਅਪਗ੍ਰੇਡਾਂ, ਅੱਪਡੇਟਾਂ ਅਤੇ ਹੋਰ ਵਾਧੂ ਵਿਸ਼ੇਸ਼ਤਾਵਾਂ ਨੂੰ ਡਾਉਨਲੋਡ ਅਤੇ ਸਥਾਪਿਤ ਕਰਨ ਦੀ ਅਨੁਮਤੀ ਦਿੰਦੇ ਹੋ।
4. ਸਾਡੀ ਬੌਧਿਕ ਸੰਪੱਤੀ ਦੀ ਵਰਤੋਂ 'ਤੇ ਸੀਮਾਵਾਂ
ਜੇ ਤੁਸੀਂ ਬੌਧਿਕ ਸੰਪੱਤੀ ਦੇ ਅਧਿਕਾਰਾਂ ਦੁਆਰਾ ਕਵਰ ਕੀਤੀ ਗਈ ਸਮੱਗਰੀ ਦੀ ਵਰਤੋਂ ਕਰਦੇ ਹੋ ਜੋ ਸਾਡੇ ਕੋਲ ਹੈ ਅਤੇ ਸਾਡੇ ਉਤਪਾਦਾਂ ਵਿੱਚ ਉਪਲਬਧ ਹੈ (ਉਦਾਹਰਣ ਲਈ, ਸਾਡੇ ਵੱਲੋਂ ਪ੍ਰਦਾਨ ਕੀਤੇ ਚਿੱਤਰ, ਡਿਜ਼ਾਈਨ, ਵੀਡੀਓਜ਼, ਜਾਂ ਧੁਨੀਆਂ ਜੋ ਤੁਸੀਂ ਆਪਣੇ ਵੱਲੋਂ ਤਿਆਰ ਕੀਤੀ ਸਮੱਗਰੀ ਵਿੱਚ ਸ਼ਾਮਲ ਕਰਦੇ ਹੋ ਜਾਂ Facebook 'ਤੇ ਸਾਂਝੇ ਕਰਦੇ ਹੋ), ਤਾਂ ਅਸੀਂ ਉਸ ਸਮੱਗਰੀ ਲਈ ਸਾਰੇ ਅਧਿਕਾਰ (ਪਰ ਤੁਹਾਡੇ ਨਹੀਂ) ਰੱਖਦੇ ਹਾਂ। ਤੁਸੀਂ ਸਿਰਫ ਸਾਡੇ ਕਾਪੀਰਾਈਟ ਜਾਂ ਟਰੇਡਮਾਰਕਾਂ (ਜਾਂ ਕੋਈ ਵੀ ਸਮਾਨ ਚਿੰਨ੍ਹਾਂ) ਨੂੰ ਵਰਤ ਸਕਦੇ ਹੋ ਜਿਵੇਂ ਕਿ ਸਾਡੇ ਬਰੈਂਡ ਵਰਤੋਂ ਦੇ ਦਿਸ਼ਾ-ਨਿਰਦੇਸ਼ਾਂ ਜਾਂ ਸਾਡੀ ਪੂਰਵ-ਲਿਖਤੀ ਇਜਾਜ਼ਤ ਨਾਲ ਸਪੱਸ਼ਟ ਤੌਰ 'ਤੇ ਅਨੁਮਤੀ ਦਿੱਤੀ ਗਈ ਹੈ। ਤੁਹਾਨੂੰ ਸੋਧ ਕਰਨ ਲਈ, ਡੈਰੀਵੇਟਿਵ ਕੰਮ ਕਰਨ, ਡੀਕੰਪਾਇਲ ਬਣਾਉਣ ਜਾਂ ਸਾਡੇ ਸ੍ਰੋਤ ਕੋਡ ਨੂੰ ਐਕਸਟਰੈਕਟ ਕਰਨ ਦੀ ਕੋਸ਼ਿਸ਼ ਕਰਨ ਲਈ ਸਾਡੀ ਲਿਖਤ ਅਨੁਮਤੀ (ਜਾਂ ਓਪਨ ਸਰੋਤ ਲਾਇਸੈਂਸ ਦੇ ਅਧੀਨ ਅਨੁਮਤੀ) ਪ੍ਰਾਪਤ ਕਰਨੀ ਚਾਹੀਦੀ ਹੈ। 4. ਵਧੀਕ ਪ੍ਰਬੰਧ
1. ਸਾਡੀਆਂ ਸ਼ਰਤਾਂ ਨੂੰ ਅਪਡੇਟ ਕਰਨਾ
ਅਸੀਂ ਤੁਹਾਡੇ ਅਤੇ ਸਾਡੇ ਭਾਈਚਾਰੇ ਲਈ ਆਪਣੇ ਉਤਪਾਦਾਂ ਨੂੰ ਬਿਹਤਰ ਬਣਾਉਣ ਲਈ ਹਮੇਸ਼ਾ ਆਪਣੀਆਂ ਸੇਵਾਵਾਂ ਨੂੰ ਸੁਧਾਰਣ ਅਤੇ ਨਵੀਆਂ ਵਿਸ਼ੇਸ਼ਤਾਵਾਂ ਦਾ ਵਿਕਾਸ ਕਰਨ ਲਈ ਕੰਮ ਕਰਦੇ ਹਾਂ। ਨਤੀਜੇ ਵਜੋਂ, ਸਾਨੂੰ ਆਪਣੀਆਂ ਸੇਵਾਵਾਂ ਅਤੇ ਪ੍ਰਣਾਲੀਆਂ ਨੂੰ ਸਟੀਕ ਢੰਗ ਨਾਲ ਪ੍ਰਤੀਬਿੰਬਿਤ ਕਰਨ ਲਈ ਸਮੇਂ-ਸਮੇਂ 'ਤੇ ਇਨ੍ਹਾਂ ਸ਼ਰਤਾਂ ਨੂੰ ਅੱਪਡੇਟ ਕਰਨ ਦੀ ਲੋੜ ਹੋ ਸਕਦੀ ਹੈ। ਜਦੋਂ ਤੱਕ ਕਨੂੰਨ ਵੱਲੋਂ ਲੋੜੀਂਦਾ ਨਾ ਹੋਵੇ, ਅਸੀਂ ਇਹਨਾਂ ਸ਼ਰਤਾਂ ਵਿੱਚ ਬਦਲਾਅ ਕਰਨ ਤੋਂ ਘੱਟੋ-ਘੱਟ 30 ਦਿਨ ਪਹਿਲਾਂ ਤੁਹਾਨੂੰ ਦੇ ਬਾਰੇ ਸੂਚਿਤ (ਜਿਵੇਂ ਈ-ਮੇਲ ਰਾਹੀਂ ਜਾਂ ਸਾਡੇ ਉਤਪਾਦਾਂ ਰਾਹੀਂ) ਕਰਾਂਗੇ ਅਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਪ੍ਰਭਾਵੀ ਹੋਣ ਤੋਂ ਪਹਿਲਾਂ ਉਹਨਾਂ ਦੀ ਸਮੀਖਿਆ ਕਰਨ ਦਾ ਇੱਕ ਮੌਕਾ ਦੇਵਾਂਗੇ। ਅਪਡੇਟ ਕੀਤੀਆਂ ਕੋਈ ਵੀ ਸ਼ਰਤਾਂ ਪ੍ਰਭਾਵੀ ਹੋਣ ਤੋਂ ਬਾਅਦ, ਤੁਸੀਂ ਉਨ੍ਹਾਂ ਸ਼ਰਤਾਂ ਨਾਲ ਪਾਬੰਦ ਹੋ ਜਾਓਗੇ ਜੇਕਰ ਤੁਸੀਂ ਸਾਡੇ ਉਤਪਾਦਾਂ ਦੀ ਵਰਤੋਂ ਕਰਨਾ ਜਾਰੀ ਰੱਖਦੇ ਹੋ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਉਤਪਾਦਾਂ ਦੀ ਵਰਤੋਂ ਕਰਨਾ ਜਾਰੀ ਰੱਖੋਗੇ, ਪਰ ਜੇਕਰ ਤੁਸੀਂ ਸਾਡੀਆਂ ਅਪਡੇਟ ਕੀਤੀਆਂ ਸ਼ਰਤਾਂ ਨਾਲ ਸਹਿਮਤ ਨਹੀਂ ਹੋ ਅਤੇ Facebook ਭਾਈਚਾਰੇ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਕਿਸੇ ਵੀ ਸਮੇਂ ਆਪਣੇ ਖਾਤੇ ਨੂੰ ਮਿਟਾ ਸਕਦੇ ਹੋ। 2. ਖਾਤਾ ਮੁਅੱਤਲ ਜਾਂ ਸਮਾਪਤ ਕਰਨਾ
ਅਸੀਂ Facebook ਨੂੰ ਅਜਿਹੀ ਜਗ੍ਹਾ ਬਣਾਉਣਾ ਚਾਹੁੰਦੇ ਹਾਂ ਜਿੱਥੇ ਲੋਕ ਆਪਣੇ ਆਪ ਨੂੰ ਜ਼ਾਹਰ ਕਰਨ ਅਤੇ ਆਪਣੇ ਖਿਆਲਾਂ ਅਤੇ ਵਿਚਾਰਾਂ ਨੂੰ ਸਾਂਝਾ ਕਰਨ ਲਈ ਸੁਆਗਤੀ ਅਤੇ ਸੁਰੱਖਿਅਤ ਮਹਿਸੂਸ ਕਰਨ। ਜੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਤੁਸੀਂ ਸਪਸ਼ਟ ਰੂਪ ਵਿੱਚ, ਗੰਭੀਰਤਾ ਤੌਰ 'ਤੇ ਜਾਂ ਵਾਰ-ਵਾਰ ਸਾਡੀਆਂ ਸ਼ਰਤਾਂ ਜਾਂ ਨੀਤੀਆਂ ਦੀ ਉਲੰਘਣਾ ਕੀਤੀ ਹੈ, ਖਾਸ ਕਰਕੇ ਸਾਡੇ ਭਾਈਚਾਰਾ ਸਟੈਂਡਰਡ ਸਮੇਤ, ਤਾਂ ਅਸੀਂ ਤੁਹਾਡੇ ਖਾਤੇ ਨੂੰ ਖਾਰਜ ਜਾਂ ਸਥਾਈ ਤੌਰ 'ਤੇ ਅਸਮਰੱਥ ਕਰ ਸਕਦੇ ਹਾਂ। ਜੇਕਰ ਸਾਨੂੰ ਕਨੁੂੰਨ ਅਨੁਸਾਰ ਅਜਿਹਾ ਕਰਨ ਦੀ ਲੋੜ ਪੈਂਦੀ ਹੈ ਤਾਂ ਅਸੀਂ ਤੁਹਾਡੇ ਖਾਤੇ ਨੂੰ ਖਾਰਜ ਜਾਂ ਅਮਸਰੱਥ ਵੀ ਕਰ ਸਕਦੇ ਹਾਂ। ਜੇਕਰ ਉਚਿਤ ਹੋਇਆ, ਤਾਂ ਅਗਲੀ ਵਾਰ ਜਦੋਂ ਤੁਸੀਂ ਇਸ ਨੂੰ ਐਕਸੈਸ ਕਰਨ ਦੀ ਕੋਸ਼ਿਸ਼ ਕਰੋਂਗੇ ਤਾਂ ਅਸੀਂ ਤੁਹਾਨੂੰ ਤੁਹਾਡੇ ਖਾਤੇ ਬਾਰੇ ਸੂਚਿਤ ਕਰਾਂਗੇ। ਤੁਸੀਂ ਇਸ ਬਾਰੇ ਹੋਰ ਜਾਣ ਸਕਦੇ ਹੋ ਕਿ ਤੁਸੀਂ ਕੀ ਕਰ ਸਕਦੇ ਹੋ ਜੇ ਤੁਹਾਡਾ ਖਾਤਾ ਅਸਮਰਥ ਹੋ ਗਿਆ ਹੈ ਅਤੇ ਸਾਡੇ ਨਾਲ ਕਿਵੇਂ ਸੰਪਰਕ ਕਰਨਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਗਲਤੀ ਨਾਲ ਤੁਹਾਡੇ ਖਾਤੇ ਨੂੰ ਅਸਮਰੱਥ ਕੀਤਾ ਹੈ। ਜੇਕਰ ਤੁਸੀਂ ਆਪਣੇ ਖਾਤੇ ਨੂੰ ਮਿਟਾਉਂਦੇ ਹੋ ਜਾਂ ਅਸੀਂ ਤੁਹਾਡਾ ਖਾਤਾ ਅਸਮਰੱਥ ਕਰਦੇ ਹਾਂ, ਤਾਂ ਇਹ ਸ਼ਰਤਾਂ ਤੁਹਾਡੇ ਅਤੇ ਸਾਡੇ ਵਿਚਕਾਰ ਸਮਝੌਤੇ ਵਜੋਂ ਸਮਾਪਤ ਹੋ ਜਾਣਗੀਆਂ, ਪਰ ਅੱਗੇ ਦਿੱਤੇ ਪ੍ਰਾਵਧਾਨ ਜਾਰੀ ਰਹਿਣਗੇ: 3, 4.2-4.5 3. ਜ਼ੁੰਮੇਵਾਰੀ ਸੰਬੰਧੀ ਸੀਮਾਵਾਂ
ਅਸੀਂ ਸਾਡੇ ਉਤਪਾਦਾਂ ਨੂੰ ਤੁਹਾਨੂੰ ਪ੍ਰਦਾਨ ਕਰਨ ਅਤੇ ਇੱਕ ਸੁਰੱਖਿਅਤ, ਬਚਾਅ ਅਤੇ ਤਰੁੱਟੀ-ਮੁਕਤ ਵਾਤਾਵਰਣ ਪ੍ਰਦਾਨ ਕਰਨ ਲਈ ਵਾਜਬ ਹੁਨਰ ਅਤੇ ਦੇਖਭਾਲ ਦੀ ਵਰਤੋਂ ਕਰਾਂਗੇ, ਪਰ ਅਸੀਂ ਇਸ ਗੱਲ ਦੀ ਗਾਰੰਟੀ ਨਹੀਂ ਦੇ ਸਕਦੇ ਕਿ ਸਾਡਾ ਉਤਪਾਦ ਬਿਨਾਂ ਰੁਕਾਵਟਾਂ, ਦੇਰੀਆਂ ਜਾਂ ਅਪੂਰਣਤਾ ਤੋਂ ਕੰਮ ਕਰੇਗਾ। ਬਸ਼ਰਤੇ ਅਸੀਂ ਵਾਜਬ ਹੁਨਰ ਅਤੇ ਦੇਖਭਾਲ ਨਾਲ ਕੰਮ ਕੀਤਾ ਹੈ, ਅਸੀਂ ਇਸ ਲਈ ਜ਼ੁੰਮੇਵਾਰੀ ਸਵੀਕਾਰ ਨਹੀਂ ਕਰਦੇ: ਨੁਕਸਾਨ ਸਾਡੇ ਵੱਲੋਂ ਇਹਨਾਂ ਸ਼ਰਤਾਂ ਦੀ ਉਲੰਘਣਾ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਨਹੀਂ ਹੋਏ; ਇਹਨਾਂ ਸ਼ਰਤਾਂ ਵਿੱਚ ਦਾਖਲ ਹੋਣ ਸਮੇਂ ਤੁਹਾਡੇ ਅਤੇ ਸਾਡੇ ਦੁਆਰਾ ਉਚਿਤ ਰੂਪ ਵਿੱਚ ਅਨੁਮਾਨ ਨਾ ਲਗਾਏ ਜਾਣ ਕਰਕੇ ਹੋਣ ਵਾਲੇ ਨੁਕਸਾਨ; ਕਿਸੇ ਵੀ ਅਪਮਾਨਜਨਕ, ਅਣਉਚਿਤ, ਅਸ਼ਲੀਲ, ਗ਼ੈਰ-ਕਨੂੰਨੀ, ਜਾਂ ਕਿਸੇ ਹੋਰ ਤਰ੍ਹਾਂ ਦੀ ਇਤਰਾਜ਼ਯੋਗ ਸਮੱਗਰੀ ਨੂੰ ਦੂਜਿਆਂ ਦੁਆਰਾ ਪੋਸਟ ਕੀਤਾ ਗਿਆ ਹੈ ਜੋ ਤੁਸੀਂ ਸਾਡੇ ਉਤਪਾਦਾਂ 'ਤੇ ਦੇਖ ਸਕਦੇ ਹੋ; ਅਤੇ ਸਾਡੇ ਵਾਜਬ ਨਿਯੰਤਰਣ ਤੋਂ ਬਾਹਰ ਦੇ ਇਵੈਂਟ। ਉਪਰੋਕਤ ਸਾਡੀ ਲਾਪਰਵਾਹੀ ਦੇ ਕਾਰਨ ਹੋਈ ਮੌਤ, ਵਿਅਕਤੀਗਤ ਸੱਟਾਂ ਜਾਂ ਧੋਖਾਧੜੀ ਦੀ ਗਲਤ ਜ਼ੁੰਮੇਵਾਰੀ ਦੇ ਲਈ ਸਾਡੀ ਦੇਣਦਾਰੀ ਦਾ ਬਹਿਸ਼ਕਾਰ ਜਾਂ ਸੀਮਿਤ ਨਹੀਂ ਕਰਦਾ ਹੈ। ਇਹ ਉੱਥੇ ਕਿਸੇ ਵੀ ਹੋਰ ਚੀਜ਼ਾਂ ਲਈ ਸਾਡੀ ਜ਼ੁੰਮੇਵਾਰੀ ਦਾ ਬਹਿਸ਼ਕਾਰ ਜਾਂ ਉਸ ਨੂੰ ਸੀਮਿਤ ਨਹੀਂ ਕਰਦਾ ਹੈ ਜਿੱਥੇ ਕਾਨੂੰਨ ਸਾਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦਾ। 4. ਵਿਵਾਦ
ਅਸੀਂ ਸਪਸ਼ਟ ਨਿਯਮ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਅਸੀਂ ਤੁਹਾਡੇ ਅਤੇ ਸਾਡੇ ਵਿਚਕਾਰ ਵਿਵਾਦਾਂ ਨੂੰ ਸੀਮਤ ਕਰ ਸਕੀਏ ਜਾਂ ਉਮੀਦੀ ਤੌਰ 'ਤੇ ਬਚ ਸਕੀਏ। ਜੇਕਰ ਕੋਈ ਵਿਵਾਦ ਪੈਦਾ ਹੋ ਜਾਂਦਾ ਹੈ, ਫਿਰ ਵੀ, ਇਹ ਪਤਾ ਕਰਨਾ ਲਾਹੇਵੰਦ ਹੈ ਕਿ ਇਸ ਦਾ ਹੱਲ ਕਿਵੇਂ ਹੋ ਸਕਦਾ ਹੈ ਅਤੇ ਕਿਹੜੇ ਕਨੂੰਨ ਲਾਗੂ ਹੋਣਗੇ। ਜੇਕਰ ਤੁਸੀਂ ਇੱਕ ਖਪਤਕਾਰ ਹੋ ਯੂਰਪੀਅਨ ਯੂਨੀਅਨ ਦੇ ਮੈਂਬਰ ਸਟੇਟ ਵਿੱਚ ਰਹਿੰਦੇ ਹੋ , ਤਾਂ ਉਸ ਮੈਂਬਰ ਸਟੇਟ ਦੇ ਕਨੂੰਨ ਕਿਸੇ ਵੀ ਦਾਅਵੇ, ਕਾਰਵਾਈ ਦੇ ਕਾਰਨ, ਜਾਂ ਤੁਹਾਡੇ ਉਸ ਵਿਵਾਦ 'ਤੇ ਲਾਗੂ ਹੋਣਗੇ ਜੋ ਸਾਡੇ ਖਿਲਾਫ਼ ਹਨ ਜੋ ਇਹਨਾਂ ਸ਼ਰਤਾਂ ਜਾਂ Facebook ਉਤਪਾਦਾਂ ("ਦਾਅਵਾ") ਤੋਂ ਪੈਦਾ ਹੁੰਦਾ ਹੈ ਜਾਂ ਇਸ ਨਾਲ ਸਬੰਧਿਤ ਹੁੰਦਾ ਹੈ, ਅਤੇ ਤੁਸੀਂ ਉਸ ਦਾਅਵੇ ਨੂੰ ਉਸ ਦੇਸ਼ ਦੀ ਕਿਸੇ ਵੀ ਅਧਿਕਾਰ ਖੇਤਰ ਵਾਲੀ ਸਮਰੱਥ ਅਦਾਲਤ ਵਿੱਚ ਹੱਲ ਕਰ ਸਕਦੇ ਹੋ। ਹੋਰ ਸਾਰੇ ਮਾਮਲਿਆਂ ਵਿੱਚ, ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਕਲੇਮ ਨੂੰ ਆਇਰਲੈਂਡ ਦੇ ਗਣਤੰਤਰ ਵਿੱਚ ਇੱਕ ਸਮਰੱਥ ਅਦਾਲਤ ਵਿੱਚ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਆਇਰਿਸ਼ ਕਨੂੰਨ ਇਨ੍ਹਾਂ ਸ਼ਰਤਾਂ ਅਤੇ ਕਿਸੇ ਵੀ ਦਾਅਵੇ ਨੂੰ ਕਨੂੰਨ ਦੇ ਪ੍ਰਾਵਧਾਨਾਂ ਦੇ ਵਿਵਾਦ ਦੇ ਬਿਨਾਂ ਸੰਚਾਲਿਤ ਕਰੇਗਾ। 5. ਹੋਰ
- ਇਹ ਸ਼ਰਤਾਂ (ਆਮ ਤੌਰ 'ਤੇ ਅਧਿਕਾਰ ਅਤੇ ਜ਼ੁੰਮੇਵਾਰੀ ਦਾ ਕਥਨ ਵਜੋਂ ਜਾਣੀਆਂ ਜਾਂਦੀਆਂ ਹਨ) ਸਾਡੇ ਉਤਪਾਦਾਂ ਦੀ ਤੁਹਾਡੀ ਵਰਤੋਂ ਬਾਰੇ ਤੁਹਾਡੇ ਅਤੇ Facebook ਆਇਰਲੈਂਡ ਲਿਮਟਿਡ ਵਿਚਕਾਰ ਸੰਪੂਰਨ ਸਮਝੌਤਾ ਬਣਾ ਦਿੰਦੀਆਂ ਹਨ। ਉਹ ਕੋਈ ਵੀ ਪੁਰਾਣੇ ਸਮਝੌਤਿਆਂ ਨੂੰ ਛੱਡ ਦਿੰਦੇ ਹਨ।
- ਅਸੀਂ ਜੋ ਉਤਪਾਦ ਪ੍ਰਦਾਨ ਕਰਦੇ ਹਾਂ ਉਹਨਾਂ ਵਿੱਚੋਂ ਕੁਝ ਪੂਰਕ ਸ਼ਰਤਾਂ ਨਾਲ ਵੀ ਸੰਚਾਲਿਤ ਹੁੰਦੇ ਹਨ। ਜੇਕਰ ਤੁਸੀਂ ਉਹਨਾਂ ਵਿੱਚੋਂ ਕੋਈ ਵੀ ਉਤਪਾਦਾਂ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਪੂਰਕ ਸ਼ਰਤਾਂ ਲਈ ਸਹਿਮਤੀ ਦੇਣ ਦਾ ਇੱਕ ਮੌਕਾ ਦਿੱਤਾ ਜਾਵੇਗਾ ਜੋ ਕਿ ਸਾਡੇ ਵੱਲੋਂ ਤੁਹਾਡੇ ਨਾਲ ਕੀਤੇ ਜਾਣ ਵਾਲੇ ਇਕਰਾਰਨਾਮੇ ਦਾ ਹਿੱਸਾ ਬਣ ਜਾਵੇਗਾ। ਉਦਾਹਰਣ ਲਈ, ਜੇਕਰ ਤੁਸੀਂ ਸਾਡੇ ਉਤਪਾਦਾਂ ਦੀ ਵਰਤੋਂ ਕਮਰਸ਼ੀਅਲ ਜਾਂ ਵਪਾਰਕ ਉਦੇਸ਼ਾਂ ਜਿਵੇਂ ਕਿ ਇਸ਼ਤਿਹਾਰ ਖਰੀਦਣਾ, ਉਤਪਾਦਾਂ ਨੂੰ ਵੇਚਣਾ, ਐਪਾਂ ਵਿਕਸਿਤ ਕਰਨਾ, ਆਪਣੇ ਵਪਾਰ ਲਈ ਕੋਈ ਸੰਗਠਨ ਜਾਂ ਪੰਨਾ ਪ੍ਰਬੰਧਿਤ ਕਰਨਾ, ਜਾਂ ਮਾਪ ਸੇਵਾਵਾਂ ਦੀ ਵਰਤੋਂ ਕਰਨਾ, ਲਈ ਕਰਦੇ ਹੋ, ਤਾਂ ਤੁਹਾਨੂੰ ਸਾਡੀਆਂ ਕਮਰਸ਼ੀਅਲ ਸ਼ਰਤਾਂ ਨਾਲ ਸਹਿਮਤ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਸੰਗੀਤ ਯੁਕਤ ਪੋਸਟ ਜਾਂ ਸਾਂਝੀ ਕਰਦੇ ਹੋ, ਤਾਂ ਤੁਹਾਨੂੰ ਸਾਡੀਆਂ ਸੰਗੀਤ ਸੰਬੰਧੀ ਗਾਈਡਲਾਈਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹਨਾਂ ਸ਼ਰਤਾਂ ਦੇ ਨਾਲ ਕਿਸੇ ਵੀ ਪੂਰਕ ਸ਼ਰਤਾਂ ਦੀ ਸੀਮਾ ਤੱਕ, ਅਪਵਾਦ ਦੀ ਸੀਮਾ ਤੱਕ ਪੂਰਕ ਸ਼ਰਤਾਂ ਨੂੰ ਨਿਯੰਤਰਿਤ ਕੀਤਾ ਜਾਵੇਗਾ।
- ਜੇਕਰ ਇਹ ਸ਼ਰਤਾਂ ਕਿਸੇ ਵੀ ਹਿੱਸੇ ਨੂੰ ਨਾ ਅਮਲ ਕਰਨ ਯੋਗ ਪਾਇਆ ਜਾਂਦਾ ਹੈ, ਤਾਂ ਬਾਕੀ ਹਿੱਸਾ ਸੰਪੂਰਨ ਪਾਲਣਾ ਅਤੇ ਪ੍ਰਭਾਵ ਵਿੱਚ ਰਹੇਗਾ। ਜੇਕਰ ਅਸੀਂ ਇਹਨਾਂ ਸ਼ਰਤਾਂ ਵਿੱਚੋਂ ਕੋਈ ਵੀ ਸ਼ਰਤ ਲਾਗੂ ਕਰਨ ਵਿੱਚ ਅਸਫਲ ਰਹਿੰਦੇ ਹੋ, ਤਾਂ ਇਸ ਨੂੰ ਛੋਟ ਨਹੀਂ ਮੰਨਿਆ ਜਾਵੇਗਾ। ਇਹਨਾਂ ਸ਼ਰਤਾਂ ਦਾ ਕੋਈ ਵੀ ਸੰਸ਼ੋਧਨ ਜਾਂ ਛੋਟ ਦਾ ਲਿਖਤ ਵਿੱਚ ਅਤੇ ਸਾਡੇ ਦੁਆਰਾ ਹਸਤਾਖਰਿਤ ਹੋਣਾ ਲਾਜ਼ਮੀ ਹੈ।
- ਤੁਸੀਂ ਸਾਡੀ ਸਹਿਮਤੀ ਤੋਂ ਬਿਨਾਂ ਕਿਸੇ ਹੋਰ ਨੂੰ ਇਹਨਾਂ ਸ਼ਰਤਾਂ ਦੇ ਤਹਿਤ ਕੋਈ ਵੀ ਅਧਿਕਾਰ ਜਾਂ ਜ਼ੁੰਮੇਵਾਰੀ ਨੂੰ ਟ੍ਰਾਂਸਫਰ ਨਹੀਂ ਕਰੋਗੇ।
- ਜੇਕਰ ਇਸ ਦੀ ਯਾਦਗਾਰ ਬਣਾਈ ਜਾਂਦੀ ਹੈ ਤਾਂ ਤੁਸੀਂ ਆਪਣੇ ਖਾਤੇ ਨੂੰ ਪ੍ਰਬੰਧਿਤ ਕਰਨ ਲਈ ਕਿਸੇ ਵਿਅਕਤੀ (ਵਿਰਾਸਤ ਦਾ ਸੰਪਰਕ ਕਹੇ ਜਾਣ ਵਾਲੇ) ਨੂੰ ਨਾਮਜ਼ਦ ਕਰ ਸਕਦੇ ਹੋ। ਸਿਰਫ਼ ਤੁਹਾਡਾ ਵਿਰਾਸਤੀ ਸੰਪਰਕ ਜਾਂ ਕੋਈ ਵਿਅਕਤੀ ਜਿਸ ਨੇ ਤੁਹਾਡੀ ਇੱਕ ਵੈਧ ਜਾਂ ਇਸ ਵਰਗੇ ਦਸਤਾਵੇਜ਼ ਵਿੱਚ ਪਛਾਣ ਕਰ ਲਈ ਹੈ, ਜੋ ਮੌਤ ਜਾਂ ਅਸਮਰੱਥਤਤਾ 'ਤੇ ਤੁਹਾਡੀ ਸਮੱਗਰੀ ਦਾ ਖੁਲਾਸਾ ਕਰਦਾ ਹੈ, ਉਸ ਨੂੰ ਯਾਦਗਾਰ ਬਣਾਉਣ ਤੋਂ ਬਾਅਦ ਉਹ ਤੁਹਾਡੇ ਖਾਤੇ ਤੋਂ ਪ੍ਰਕਟੀਕਰਨ ਪ੍ਰਾਪਤ ਕਰਨ ਦੇ ਯੋਗ ਹੋਵੇਗਾ।
- ਇਹ ਸ਼ਰਤਾਂ ਕਿਸੇ ਵੀ ਤੀਜੀ ਧਿਰ ਦੇ ਲਾਭਪਾਤਰੀ ਅਧਿਕਾਰ ਪ੍ਰਦਾਨ ਨਹੀਂ ਕਰਦੀਆਂ। ਇਹਨਾਂ ਸ਼ਰਤਾਂ ਦੇ ਤਹਿਤ ਸਾਡੇ ਸਭ ਅਧਿਕਾਰਾਂ ਅਤੇ ਜ਼ੁੰਮੇਵਾਰੀਆਂ ਨੂੰ ਸਾਡੇ ਦੁਆਰਾ ਵਿਲੀਨ, ਅਧਿਗ੍ਰਹਿਣ, ਜਾਂ ਸੰਪੱਤੀਆਂ ਦੀ ਵਿਕਰੀ, ਜਾਂ ਕਨੂੰਨ ਦੇ ਸੰਚਾਲਨ ਵਿੱਚ ਆਜ਼ਾਦੀ ਨਾਲ ਵਿਤਰਿਤ ਕੀਤਾ ਜਾ ਸਕਦਾ ਹੈ।
- ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੁਝ ਸਥਿਤੀਆਂ (ਉਦਾਹਰਣ ਲਈ, ਜੇਕਰ ਕੋਈ ਵਿਅਕਤੀ ਉਪਭੋਗਤਾ ਨਾਂ ਦਾ ਦਾਅਵਾ ਕਰਦਾ ਹੈ ਅਤੇ ਇਹ ਰੋਜ਼ਾਨਾ ਦੇ ਜੀਵਨ ਵਿੱਚ ਤੁਹਾਡੇ ਦੁਆਰਾ ਵਰਤੇ ਜਾਣ ਵਾਲੇ ਨਾਂ ਤੋਂ ਨਾ-ਸਬੰਧਿਤ ਪ੍ਰਤੀਤ ਹੁੰਦਾ ਹੈ) ਵਿੱਚ ਸਾਨੂੰ ਤੁਹਾਡੇ ਉਪਭੋਗਤਾ ਨਾਂ ਨੂੰ ਬਦਲਣ ਦੀ ਲੋੜ ਹੋ ਸਕਦੀ ਹੈ।
- ਅਸੀਂ ਹਮੇਸ਼ਾ ਸਾਡੇ ਉਤਪਾਦਾਂ ਅਤੇ ਸੇਵਾਵਾਂ ਦੇ ਬਾਰੇ ਤੁਹਾਡੀ ਪ੍ਰਤੀਕਿਰਿਆ ਅਤੇ ਹੋਰ ਸੁਝਾਅ ਦੀ ਸ਼ਲਾਘਾ ਕਰਦੇ ਹਾਂ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਤੁਹਾਨੂੰ ਮੁਆਵਜ਼ਾ ਦੇਣ ਲਈ ਉਨ੍ਹਾਂ ਨੂੰ ਕਿਸੇ ਵੀ ਪ੍ਰਤੀਬੰਧ ਜਾਂ ਜ਼ੁੰਮੇਵਾਰੀ ਦੇ ਬਿਨਾਂ ਵਰਤ ਸਕਦੇ ਹਾਂ, ਅਤੇ ਉਹਨਾਂ ਨੂੰ ਗੁਪਤ ਰੱਖਣ ਲਈ ਸਾਡੀ ਕੋਈ ਜ਼ੁੰਮੇਵਾਰੀ ਨਹੀਂ ਹੈ।
- ਸਾਡੇ ਕੋਲ ਸਭ ਅਧਿਕਾਰ ਰਾਖਵੇਂ ਹਨ ਜੋ ਸਪਸ਼ਟ ਤੌਰ 'ਤੇ ਤੁਹਾਨੂੰ ਨਹੀਂ ਦਿੱਤੇ ਗਏ ਹਨ।
5. ਹੋਰ ਸ਼ਰਤਾਂ ਅਤੇ ਨੀਤੀਆਂ ਜੋ ਤੁਹਾਡੇ 'ਤੇ ਲਾਗੂ ਹੋ ਸਕਦੀਆਂ ਹਨ
- ਭਾਈਚਾਰਕ ਸਟੈਂਡਰਡ: ਇਹ ਗਾਈਡਲਾਈਨਾਂ ਤੁਹਾਨੂੰ ਤੁਹਾਡੇ ਵੱਲੋਂ Facebook 'ਤੇ ਪੋਸਟ ਕੀਤੀ ਗਈ ਸਮੱਗਰੀ ਅਤੇ Facebook ਅਤੇ ਹੋਰ Facebook ਉਤਪਾਦਾਂ 'ਤੇ ਤੁਹਾਡੀ ਗਤੀਵਿਧੀ ਦੇ ਸੰਬੰਧ ਵਿੱਚ ਸਾਡੇ ਮਿਆਰਾਂ ਬਾਰੇ ਦੱਸਦੀਆਂ ਹਨ।
- ਵਪਾਰਕ ਸ਼ਰਤਾਂ: ਇਹ ਸ਼ਰਤਾਂ ਲਾਗੂ ਹੁੰਦੀਆਂ ਹਨ ਜੇ ਤੁਸੀਂ ਸਾਡੇ ਉਤਪਾਦਾਂ ਨੂੰ ਕਿਸੇ ਕਮਰਸ਼ੀਅਲ ਜਾਂ ਵਪਾਰਕ ਉਦੇਸ਼ ਲਈ ਵਰਤਦੇ ਹੋ ਜਿਸ ਵਿੱਚ ਇਸ਼ਤਿਹਾਰਬਾਜੀ, ਸਾਡੇ ਪਲੇਟਫਾਰਮ 'ਤੇ ਕਿਸੇ ਐਪ ਨੂੰ ਚਲਾਉਣਾ, ਸਾਡੇ ਮਾਪਦੰਡਾਂ ਦੀ ਵਰਤੋਂ ਕਰਨਾ, ਕਿਸੇ ਵਪਾਰ ਲਈ ਕਿਸੇ ਸੰਗਠਨ ਜਾਂ ਪੰਨੇ ਦਾ ਪ੍ਰਬੰਧਨ ਕਰਨਾ, ਜਾਂ ਚੀਜ਼ਾਂ ਜਾਂ ਸੇਵਾਵਾਂ ਵੇਚਣਾ ਸ਼ਾਮਲ ਹੈ।
- ਇਸ਼ਤਿਹਾਰਬਾਜੀ ਨੀਤੀਆਂ: ਇਹ ਨੀਤੀਆਂ ਇਹ ਦੱਸਦੀਆਂ ਹਨ ਕਿ ਸਹਿਭਾਗੀਆਂ ਵੱਲੋਂ ਕਿਸ ਤਰ੍ਹਾਂ ਦੀ ਇਸ਼ਤਿਹਾਰ ਸਮੱਗਰੀ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜੋ Facebook ਉਤਪਾਦਾਂ ਵਿੱਚ ਇਸ਼ਤਿਹਾਰ ਦਿੰਦੇ ਹਨ।
- ਸਵੈ-ਸੇਵਾ ਇਸ਼ਤਿਹਾਰ ਦੀਆਂ ਸ਼ਰਤਾਂ: ਇਹ ਸ਼ਰਤਾਂ ਉਦੋਂ ਲਾਗੂ ਹੁੰਦੀਆਂ ਹਨ ਜਦੋਂ ਤੁਸੀਂ ਸਵੈ-ਸੇਵਾ ਇਸ਼ਤਿਹਾਰ ਇੰਟਰਫੇਸਾਂ ਦੀ ਵਰਤੋਂ, ਇਸ਼ਤਿਹਾਰਬਾਜੀ ਕਰਨ ਜਾਂ ਹੋਰ ਵਪਾਰਕ ਜਾਂ ਸਪਾਂਸਰ ਕੀਤੀ ਗਤੀਵਿਧੀ ਜਾਂ ਸਮੱਗਰੀ ਨੂੰ ਬਣਾਉਣ, ਸਪੁਰਦ ਕਰਨ ਜਾਂ ਪੇਸ਼ ਕਰਨ ਲਈ ਕਰਦੇ ਹੋ।
- ਪੰਨਿਆਂ, ਸੰਗਠਨਾਂ ਅਤੇ ਇਵੈਂਟਾਂ ਦੀ ਨੀਤੀ: ਇਹ ਦਿਸ਼ਾ-ਨਿਰਦੇਸ਼ ਲਾਗੂ ਹੁੰਦੇ ਹਨ ਜੇ ਤੁਸੀਂ ਕਿਸੇ Facebook ਪੰਨੇ, ਸੰਗਠਨ ਜਾਂ ਇਵੈਂਟ ਨੂੰ ਬਣਾਉਂਦੇ ਜਾਂ ਪ੍ਰਬੰਧ ਕਰਦੇ ਹੋ, ਜਾਂ ਜੇ ਤੁਸੀਂ ਕਿਸੇ ਪ੍ਰੋਮੋਸ਼ਨ ਦਾ ਸੰਚਾਰ ਕਰਨ ਜਾਂ ਪ੍ਰਬੰਧਨ ਲਈ Facebook ਦੀ ਵਰਤੋਂ ਕਰਦੇ ਹੋ।
- Facebook ਪਲੇਟਫਾਰਮ ਨੀਤੀ: ਇਹ ਗਾਈਡਲਾਈਨਾਂ ਸਾਡੇ ਪਲੇਟਫਾਰਮ ਦੀ ਤੁਹਾਡੇ ਵੱਲੋਂ ਕੀਤੀ ਵਰਤੋਂ 'ਤੇ ਲਾਗੂ ਹੁੰਦੀਆਂ ਨੀਤੀਆਂ ਬਾਰੇ ਦਰਸਾਉਂਦੀਆਂ ਹਨ (ਉਦਾਹਰਨ ਲਈ, ਪਲੇਟਫਾਰਮ ਐਪਲੀਕੇਸ਼ਨ ਜਾਂ ਵੈੱਬਸਾਈਟ ਦੇ ਡਿਵੈਲਪਰ ਜਾਂ ਸੰਚਾਲਕਾਂ ਲਈ ਜਾਂ ਜੇ ਤੁਸੀਂ ਸੋਸ਼ਲ ਪਲੱਗਇਨਾਂ ਦੀ ਵਰਤੋਂ ਕਰਦੇ ਹੋ)।
- ਡਿਵੈਲਪਰ ਭੁਗਤਾਨ ਸ਼ਰਤਾਂ: ਇਹ ਸ਼ਰਤਾਂ ਉਹਨਾਂ ਐਪਲੀਕੇਸ਼ਨਾਂ ਦੇ ਡਿਵੈਲਪਰਾਂ 'ਤੇ ਲਾਗੂ ਹੁੰਦੀਆਂ ਹਨ ਜੋ Facebook ਭੁਗਤਾਨਾਂ ਦੀ ਵਰਤੋਂ ਕਰਦੇ ਹਨ।
- ਭਾਈਚਾਰਾ ਭੁਗਤਾਨ ਸ਼ਰਤਾਂ: ਇਹ ਸ਼ਰਤਾਂ Facebook 'ਤੇ ਜਾਂ ਰਾਹੀਂ ਕੀਤੇ ਭੁਗਤਾਨਾਂ 'ਤੇ ਲਾਗੂ ਹੁੰਦੀਆਂ ਹਨ।
- ਕਾਮਰਸ ਨੀਤੀਆਂ: ਇਹ ਗਾਈਡਲਾਈਨਾਂ ਉਹਨਾਂ ਨੀਤੀਆਂ ਨੂੰ ਦਰਸਾਉਂਦੀਆਂ ਹਨ ਜੋ ਤੁਹਾਡੇ ਵੱਲੋਂ Facebook 'ਤੇ ਵਿਕਰੀ ਲਈ ਉਤਪਾਦਾਂ ਅਤੇ ਸੇਵਾਵਾਂ ਦੀ ਪੇਸ਼ਕਸ਼ ਕਰਦੇ ਸਮੇਂ ਲਾਗੂ ਹੁੰਦੀਆਂ ਹਨ।
- Facebook ਬ੍ਰਾਂਡ ਸੋਮੇ: ਇਹ ਗਾਈਡਲਾਈਨਾਂ ਉਹਨਾਂ ਨੀਤੀਆਂ ਨੂੰ ਦਰਸਾਉਂਦੀਆਂ ਹਨ ਜੋ Facebook ਟਰੇਡਮਾਰਕਾਂ, ਲੋਗੋ ਅਤੇ ਸਕ੍ਰੀਨਸ਼ਾਟਾਂ ਦੀ ਵਰਤੋਂ ਲਈ ਲਾਗੂ ਹੁੰਦੀਆਂ ਹਨ।
- ਸੰਗੀਤ ਦੀਆਂ ਗਾਈਡਲਾਈਨਾਂ: ਇਹ ਗਾਈਡਲਾਈਨਾਂ ਉਹਨਾਂ ਨੀਤੀਆਂ ਨੂੰ ਦਰਸਾਉਂਦੀਆਂ ਹਨ ਜੋ ਤਾਂ ਲਾਗੂ ਹੁੰਦੀਆਂ ਹਨ ਜੇਕਰ ਤੁਸੀਂ Facebook 'ਤੇ ਸੰਗੀਤ ਵਾਲੀ ਸਮੱਗਰੀ ਪੋਸਟ ਕਰਦੇ ਜਾਂ ਸਾਂਝੀ ਕਰਦੇ ਹੋ।
ਪਿਛਲੇ ਸੰਸ਼ੋਧਨ ਦੀ ਮਿਤੀ: 19 ਅਪ੍ਰੈਲ, 2018